ਜੋ ਮਾਵਾਂ ਨੇ
ਜੋ ਮਾਵਾਂ ਨੇ,
ਉਹੀ ਤਾਂ ਸੱਸਾ ਨੇ,
ਫਿਰ ਮਾਵਾਂ ਕਿਉ ਚੰਗੀਆ ਨੇ,
ਤੇ ਸੱਸਾਂ ਕਿਉ ਬੁਰੀਆ ਨੇ,
ਜੋ ਧੀਆਂ ਨੇ,
ਉਹੀ ਤਾ ਨੂੰਹਾ ਨੇ,
ਫਿਰ ਧੀਆ ਕਿਉ ਪਿਆਰੀਆਂ ਨੇ ,
ਤੇ ਨੂੰਹਾ ਕਿਉ ਛੁਰੀਆ ਨੇ ,
ਧੀਆਂ ਦੇ ਦੁਖੜੇ ਤਾ ਸੀਨੇ ਨੂੰ ਚੀਰਦੇ ਨੇ ,
ਨੂੰਹਾ ਲਈ ਨਜ਼ਰਾ ਕਿਉ ਨਫ਼ਰਤ ਨਾਲ ਭਰੀਆ ਨੇ,
ਲੋਭੀਆ ਭਾਵੇਂ ਤੇਲ ਤਾ ਨੂੰਹਾ ਤੇ ਪਾਇਆ
ਪਰ ਜਦ ਵੀ ਸੜੀਆ ਨੇ,
ਧੀਆ ਹੀ ਸੜੀਆ ਨੇ..
TOP
0 comments
Post a Comment